Sajjan Raazi

SATINDER SARTAAJ

ਪਿਆਰ ਹੁੰਦਾ ਫੁੱਲਾਂ ਤੋਂ ਮਲੂਕ, ਸੋਹਣਿਆ
ਜਿਵੇਂ ਹੁੰਦੀ ਮੋਰਨੀ ਦੀ ਕੂਕ, ਸੋਹਣਿਆ
ਦੂਰ ਕਿਤੇ ਜੰਗਲ਼ਾਂ 'ਚ ਨੱਚਦੀ ਫ਼ਿਰੇ
ਸ਼ਹਿਰ ਤਕ ਸੁਣ ਜਾਂਦੀ ਹੂਕ, ਸੋਹਣਿਆ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ, ਪਾਗਲਾ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ, ਪਾਗਲਾ
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਉਹ ਜੱਗ ਤੋਂ ਲੁਕਾਈਦਾ, ਪਾਗਲਾ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ

ਕਿ ਰੌਲ਼ੇ ਵਿੱਚ ਹਾਨੀਆਂ ਹੀ ਹਾਨੀਆਂ
ਕਿ ਕੋਈ ਮਾਰੂ ਭਾਨੀਆ ਤੇ ਕਾਨੀਆ
ਤੂੰ ਕਰ ਨਾ ਨਾਦਾਨੀਆਂ
ਵੀਰਾਨੀਆਂ 'ਚ ਰੁਲ ਜਾਊ ਜਵਾਨੀਆਂ ਵੇ ਜਾਨੀਆ
ਇਹ ਜ਼ਿੰਦਗੀ ਲਾਸਾਨੀ ਆ
ਇਸ ਨੂੰ ਓਏ ਐਵੇਂ ਨਹੀਂ ਗਵਾਈਦਾ, ਪਾਗਲਾ
ਇਹ ਜ਼ਿੰਦਗੀ ਲਾਸਾਨੀ ਆ
ਇਸ ਨੂੰ ਓਏ ਐਵੇਂ ਨਹੀਂ ਗਵਾਈਦਾ, ਪਾਗਲਾ
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਉਹ ਜੱਗ ਤੋਂ ਲੁਕਾਈਦਾ, ਪਾਗਲਾ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ, ਪਾਗਲਾ

ਕਿ ਲੋਕੀ ਕਿੱਥੇ ਜਰਦੇ ਨੇ ਯਾਰੀਆਂ?
ਕਿ ਇਹ ਤਾਂ ਰਹਿੰਦੇ ਕਰਦੇ ਤਿਆਰੀਆਂ
ਹਾਂ, ਰਾਂਝੇ ਨੇ ਤਾਂ ਮੱਝੀਆਂ ਵੀ ਚਾਰੀਆਂ
ਤੇ ਅੰਤ ਵੇਖ ਹੋ ਗਈਆਂ ਖੁਆਰੀਆਂ
ਆ ਜੱਗ ਦੀਆਂ ਰਸਮਾਂ ਨਿਆਰੀਆਂ
ਓ ਖੁਦ ਨੂੰ ਬਚਾਈਦਾ, ਪਾਗਲਾ
ਆ ਜੱਗ ਦੀਆਂ ਰਸਮਾਂ ਨਿਆਰੀਆਂ
ਓ ਖੁਦ ਨੂੰ ਬਚਾਈਦਾ, ਪਾਗਲਾ
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਉਹ ਜੱਗ ਤੋਂ ਲੁਕਾਈਦਾ, ਪਾਗਲਾ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ, ਪਾਗਲਾ

ਹੋ, ਤੇਰੀਆਂ ਤਾਂ ਸੱਚੀਆਂ ਪ੍ਰੀਤੀਆਂ
ਸਾਹਾਂ 'ਚ ਤੇਰੇ ਰੱਚੀਆਂ ਪ੍ਰੀਤੀਆਂ
ਜਦੋਂ ਵੀ ਕਦੀ ਨੱਚੀਆਂ ਪ੍ਰੀਤੀਆਂ
ਕਿਸੇ ਨੂੰ ਕਦੋਂ ਜੱਚੀਆਂ ਪ੍ਰੀਤੀਆਂ?
ਪਿਆਰ ਧੰਧਾ ਕੱਚੀਆਂ, ਬੇਵਕੂਫ਼ਾ
ਓਏ ਸਮਾਂ ਨਹੀਂ ਭੁਲਾਈਦਾ, ਪਾਗਲਾ
ਪਿਆਰ ਧੰਧਾ ਕੱਚੀਆਂ, ਬੇਵਕੂਫ਼ਾ
ਇਹ ਸਮਾਂ ਨਹੀਂ ਭੁਲਾਈਦਾ, ਪਾਗਲਾ
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਉਹ ਜੱਗ ਤੋਂ ਲੁਕਾਈਦਾ, ਪਾਗਲਾ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ, ਪਾਗਲਾ

ਕਿ ਦੁਨੀਆ ਤਾਂ ਮਸਲੇ ਹੀ ਭਾਲ਼ਦੀ
ਕਿ ਮਾੜੀ ਜਿਹੀ ਗੱਲ ਵੀ ਉਛਾਲਦੀ
ਉਤਾਰ ਦਿੰਦੀ ਖੱਲ ਵੀ ਇਹ ਵਾਲ਼ ਦੀ
ਤੇ ਆਸ਼ਿਕਾਂ ਦੀ ਜਿੰਦੜੀ ਨੂੰ ਗਾਲਦੀ
ਆ ਰੂਹ ਤੇਰੀ ਸੱਧਰਾਂ ਨੂੰ ਭਾਲ਼ਦੀ
ਓ ਦਿਲ ਨਹੀਂ ਦੁਖਾਈਦਾ, ਪਾਗਲਾ
ਕਿ ਰੂਹ ਤੇਰੀ ਸੱਧਰਾਂ ਨੂੰ ਭਾਲ਼ਦੀ
ਓਏ ਦਿਲ ਨਹੀਂ ਦੁਖਾਈਦਾ, ਪਾਗਲਾ
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਉਹ ਜੱਗ ਤੋਂ ਲੁਕਾਈਦਾ, ਪਾਗਲਾ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ

ਇਹ ਰਮਜ਼ ਲਕੋਲ ਵੀ, ਮੂਰਖਾ
ਦਿਲਾਂ ਦਾ ਬੂਹਾ ਟੋਲ ਵੀ, ਮੂਰਖਾ
ਰਾਤਾਂ ਤੋਂ ਖ਼ਾਬ ਖੋਲ੍ਹ ਵੀ, ਮੂਰਖਾ
ਤੇ ਗੀਤਾਂ 'ਚ ਪਰੋਲ ਵੀ, ਮੂਰਖਾ
ਸੁਰਾਂ ਨੂੰ ਜ਼ਰਾ ਛੋਲ ਵੀ, Sartaaj
ਐਦਾਂ ਨਹੀਓਂ ਗਾਈਦਾ, ਪਾਗਲਾ
ਸੁਰਾਂ ਨੂੰ ਜ਼ਰਾ ਛੋਲ ਵੀ, Sartaaj
ਐਦਾਂ ਨਹੀਓਂ ਗਾਈਦਾ, ਪਾਗਲਾ
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਉਹ ਜੱਗ ਤੋਂ ਲੁਕਾਈਦਾ, ਪਾਗਲਾ
ਸੱਜਣ ਰਾਜ਼ੀ ਹੋ ਜਾਵੇ, ਫ਼ਿਰ ਵੀ
ਉਹ ਰੌਲ਼ਾ ਨਹੀਓਂ ਪਾਈਦਾ
ਪਿਆਰ ਹੁੰਦਾ ਫੁੱਲਾਂ ਤੋਂ ਮਲੂਕ, ਸੋਹਣਿਆ
ਜਿਵੇਂ ਹੁੰਦੀ ਮੋਰਨੀ ਦੀ ਕੂਕ, ਸੋਹਣਿਆ
ਦੂਰ ਕਿਤੇ ਜੰਗਲਾਂ 'ਚ ਨੱਚਦੀ ਫ਼ਿਰੇ
ਸ਼ਹਿਰ ਤਕ ਸੁਣ ਜਾਂਦੀ ਹੂਕ, ਸੋਹਣਿਆ

Trivia about the song Sajjan Raazi by Satinder Sartaaj

Who composed the song “Sajjan Raazi” by Satinder Sartaaj?
The song “Sajjan Raazi” by Satinder Sartaaj was composed by SATINDER SARTAAJ.

Most popular songs of Satinder Sartaaj

Other artists of Folk pop