Tinna'n Ch Na Tera'n Ch

Satinder Sartaaj

ਨਾ ਹੀ ਤਿੰਨਾਂ ਚ ਨਾ ਹੀ ਤੇਰਾਂ ਚ
ਨਾ ਤਾਂ ਹਿਰਨਾ ਚ ਤੇ ਨਾ ਸ਼ੇਰਾਂ ਚ
ਜਗਾਹ ਹੁੰਦੀ ਐ ਜੀ ਵਿਚਾਲੇ ਵੀ
ਨਾ ਤਾਂ ਕਾਯਰਾ ਚ ਨਾ ਦਲੇਰਾਂ ਚ
ਨਾ ਹੀ ਤਿੰਨਾਂ ਚ ਨਾ ਹੀ ਤੇਰਾਂ ਚ

ਰੂਹੋਂ ਮੰਗਣਾ ਨਾਰਾ ਲੌਣਾ ਨਹੀ
ਐਵੇ ਮਸਲੇ ਨੂ ਵਦੋਨਾਂ ਨਹੀ
ਐਸੀ ਸੋਚ ਦਾ ਵੀ ਵਜੂਦ ਹੈ
ਨਾ ਖਾਮੋਸ਼ੀ ਚ ਤੇ ਨਾ ਲੇਰਾਂ ਚ
ਨਾ ਹੀ ਤਿੰਨਾਂ ਚ ਨਾ ਹੀ ਤੇਰਾਂ ਚ

ਕਮ ਮੂਕੇਯਾ ਮਾਹਤਾਬ ਦਾ
ਸ਼ੁਰੂ ਹੋ ਗਯਾ ਆਫਤਾਬ ਦਾ
ਏ ਸ੍ਪੁਰਦਗੀ ਓ ਜਦੋ ਵਾਪਰੇ
ਓਨਾ ਰਾਤਾਂ ਚ ਨਾ ਸਵੇਰਾ ਚ
ਨਾ ਹੀ ਤਿੰਨਾਂ ਚ ਨਾ ਹੀ ਤੇਰਾਂ ਚ

ਹੈ ਰਵਾਨੀ ਵੀ ਪਰ ਦੌੜ ਨਹੀ
ਪੈਰ ਘੋਡੇ ਦੇ ਪਰ ਪੌੜ ਨਹੀ
ਏਸ ਚੀਜ਼ ਨੂ ਜੀ ਕਿਦਾਂ ਮਾਪੀਏ
ਨਾ ਤਾਂ ਕਾਹਲੀ ਚ ਤੇ ਨਾ ਦੇਰਾ'ਨ ਚ
ਨਾ ਤਾ ਤਿੰਨਾਂ ਚ ਤੇ ਨਾ ਤੇਰਾਂ ਚ

ਰੰਗ ਓਹੀ ਏ ਮਿਹਕ ਵਖਰੀ
ਖੇੜਾ ਓਹੀ ਏ ਟਹਿਕ ਵਖਰੀ
ਬੜੀ ਰਲ਼ਮੀ ਹੈ ਏਲੈਦਗੀ
ਜੀ ਨਾ ਕਲੀਆਂ ਚ ਨਾ ਕਨੇਰਾਂ ਚ
ਨਾ ਹੀ ਤਿੰਨਾਂ ਚ ਨਾ ਹੀ ਤੇਰਾਂ ਚ

ਨਾ ਹੀ ਘਾਟ ਹੈ ਨਾ ਜ਼ਯਾਦਾ ਐ
ਏ ਅਡੋਲ ਜਿਹਾ ਹੀ ਇਰਾਦਾ ਐ
ਬੜੀ ਵਾਜਿਬ ਐ ਓ ਮਿਕਦਾਰ ਵੀ
ਨਾ ਹੀ ਰੱਤੀ ਚ ਨਾ ਹੀ ਢੇਰਾਂ ਚ
ਨਾ ਤਾਂ ਤਿੰਨਾਂ ਚ ਨਾ ਹੀ ਤੇਰਾਂ ਚ

ਜੋ ਜ਼ਰੂਰਤਾਂ ਹੋਈਆਂ ਪੂਰੀਆਂ
ਸਰਤਾਜ ਕਿ ਮਜਬੂਰੀਆਂ
ਏਸ ਦੀਨ ਨੂ ਜੀ ਕਿਥੇ ਮਣੀਏ
ਨਾ ਫਕੀਰਾਂ ਚ ਨਾ ਕੁਬੇਰਾ ਚ
ਨਾ ਤਾਂ ਤਿੰਨਾਂ ਚ ਨਾ ਹੀ ਤੇਰਾਂ ਚ
ਨਾ ਤਾਂ ਹਿਰਨਾ ਚ ਨਾ ਹੀ ਸ਼ੇਰਾਂ ਚ
ਜਗਾਹ ਹੁੰਦੀ ਏ ਜੀ ਵਿਚਾਲੇ ਵੀ
ਜਗਾਹ ਹੁੰਦੀ ਏ ਜੀ ਵਿਚਾਲੇ ਵੀ
ਨਾ ਤਾਂ ਕਾਯਰਾ ਚ ਨਾ ਦਲੇਰਾਂ ਚ
ਨਾ ਹੀ ਤਿੰਨਾਂ ਚ ਨਾ ਹੀ ਤੇਰਾਂ ਚ

Most popular songs of Satinder Sartaaj

Other artists of Folk pop