Deg

Babbu Maan

ਦੁਨੀਆਂ ਦੇ ਮਾਲਕਾ ਸੋਹਣੇ ਅਰਜੋਈ ਤੂੰ
ਤੱਤੜੀ ਦੀ ਜਿੰਦ ਕਾਹਤੋਂ ਵੇ ਸੂਲਾਂ ਚ ਪਰੋਈ ਤੂੰ
ਓ ਦੁਨੀਆਂ ਦੇ ਮਾਲਕਾ ਸੋਹਣੇ ਅਰਜੋਈ ਤੂੰ
ਤੱਤੜੀ ਦੀ ਜਿੰਦ ਕਾਹਤੋਂ ਵੇ ਸੂਲਾਂ ਚ ਪਰੋਈ ਤੂੰ

ਵੇ ਛੁਟੀ ਲੈ ਕੇ ਆ ਫੋਜੀਆਂ
ਵੇ ਛੁਟੀ ਲੈ ਕੇ ਆ ਫੋਜੀਆਂ
ਤੈਨੂੰ ਲੈਣ ਸਟੇਸ਼ਨ ਤੇ ਆਵਾ
ਹਾੜਾ ਵੇ ਮੇਰਾ ਮਾਹੀ ਮੇਲ ਦੇ
ਰੱਬਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ

ਉੱਠ ਕੇ ਸਵੇਰੇ ਦੇਵਾ ਫੋਟੋਆਂ ਨੂੰ ਧੂਫ ਵੇ
ਏਧੋ ਵੱਡਾ ਦੇਵਾ ਹੋਰ ਕਿ ਪ੍ਰੂਫ਼ ਵੇ
ਉੱਠ ਕੇ ਸਵੇਰੇ ਦੇਵਾ ਫੋਟੋਆਂ ਨੂੰ ਧੂਫ ਵੇ
ਏਧੋ ਵੱਡਾ ਦੇਵਾ ਹੋਰ ਕਿ ਪ੍ਰੂਫ਼ ਵੇ
ਹੋਰ ਕਿ ਪ੍ਰੂਫ਼ ਵੇ

ਹੋ ਬਾਲਾ ਮੈਂ ਚਿਰਾਗ ਤੇਲ ਦੇ
ਹੋ ਬਾਲਾ ਮੈਂ ਚਿਰਾਗ ਤੇਲ ਦੇ
ਨੰਗੇ ਪੈਰੀ ਚੌਂਕੀਆਂ ਲਾਵਾ
ਓ ਜੇ ਤੂੰ ਮੇਰਾ ਮਾਹੀ ਮੇਲ ਦੇ

ਰੱਬਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ

ਮਾਘ ਦੇ ਮਹੀਨੇ ਪੈਂਦੀ ਮੱਠੀ ਮੱਠੀ ਭੂਰ ਵੇ
ਏਸ ਰੁੱਤੇ ਸੱਜਣ ਵੇ ਤੂੰ ਕਾਹਤੋਂ ਦੂਰ ਵੇ
ਮਾਘ ਦੇ ਮਹੀਨੇ ਪੈਂਦੀ ਮੱਠੀ ਮੱਠੀ ਭੂਰ ਵੇ
ਏਸ ਰੁੱਤੇ ਸੱਜਣ ਵੇ ਤੂੰ ਕਾਹਤੋਂ ਦੂਰ ਵੇ
ਤੂੰ ਕਾਹਤੋਂ ਦੂਰ ਵੇ

ਓ ਇਕ ਵਾਰੀ ਹਾਕ ਮਾਰ ਦੇ
ਓ ਇਕ ਵਾਰੀ ਹਾਕ ਮਾਰ ਦੇ
ਓ ਮਾਨਾ ਧੁੰਦ ਨੂੰ ਚੀਰ ਦੀ ਆਵਾ
ਓ ਜੇ ਤੂੰ ਮੇਰਾ ਮਾਹੀ ਮੇਲ ਦੇ

ਰੱਬਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ

ਬੱਸ ਚੱਲੇ ਲੀਡਰਾਂ ਨੂੰ ਬਾਡਰਾਂ ਤੇ ਲਾ ਦਿਆਂ
ਫੋਜੀਆਂ ਨੂੰ ਦਿੱਲੀ ਦੀ ਗੱਦੀ ਤੇ ਬੈਠਾ ਦਿਆਂ
ਬੱਸ ਚੱਲੇ ਲੀਡਰਾਂ ਨੂੰ ਬਾਡਰਾਂ ਤੇ ਲਾ ਦਿਆਂ
ਫੋਜੀਆਂ ਨੂੰ ਦਿੱਲੀ ਦੀ ਗੱਦੀ ਤੇ ਬੈਠਾ ਦਿਆਂ
ਗੱਦੀ ਤੇ ਬੈਠਾ ਦਿਆਂ

ਹੋ ਬਾਡਰਾਂ ਤੌ ਤਾਰਾ ਪੱਟ ਕੇ
ਹੋ ਬਾਡਰਾਂ ਤੌ ਤਾਰਾ ਪੱਟ ਕੇ
ਬੁੱਟੇ ਇਸ਼ਕ ਪਿਆਰ ਦੇ ਲਾਵਾ
ਓ ਜੇ ਤੂੰ ਮੇਰਾ ਮਾਹੀ ਮੇਲ ਦੇ

ਰੱਬਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ
ਸਵਾ ਪੰਜ ਦੀ ਮੈਂ ਦੇਗ ਕਰਾਵਾਂ
ਹਾੜਾ ਵੇ ਮੇਰਾ ਮਾਹੀ ਮੇਲ ਦੇ

Most popular songs of Babbu Maan

Other artists of Film score