Dua
ਐਵੇਂ ਅਣਜਾਣ ਬਣ ਸਮਾਂ ਨਈ ਗਵਾਯੀ ਦਾ
ਐਵੇਂ ਅਣਜਾਣ ਬਣ ਸਮਾਂ ਨਈ ਗਵਾਯੀ ਦਾ
ਕਦਰਾਂ ਕਰੀ ਦੀ ਮਿਲੀ ਚੀਜ਼ ਕੋਈ ਚੰਗੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹੀਓ ਮੰਗੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹੀਓਂ ਮੰਗੀ ਦੀ ਹੋ
ਆਪਣੇ ਹੀ ਹੱਥ ਰੱਖੋ ਜ਼ਿੰਦਗੀ ਦੀ ਡੋਰ ਨੂੰ
ਹੋਕੇ ਜਜ਼ਬਾਤੀ ਨਾ ਫ੍ਹੜਾਈਏ ਕਿਸੇ ਹੋਰ ਨੂੰ
ਹਨੇਰੇਆਂ ਚ ਦੂਰ ਤੇ ਬਹਾਰਾਂ ਵੇਹਲੇ ਕੋਲ ਨੇ
ਚਾਹੀਦੇ ਨੀ ਬੁੱਤ ਜਿੰਨ੍ਹਾਂ ਮਿੱਠੜੇ ਜੇ ਬੋਲ ਨੇ
ਮੁੜ ਕੇ ਨਾ ਆਈ ਨਾ ਹੀ ਆਉਣਾ ਐ ਕਦੇ ਵੀ
ਮੁੜ ਕੇ ਨਾ ਆਈ ਨਾ ਹੀ ਆਉਣਾ ਐ ਕਦੇ ਵੀ
ਕੌੜੀ ਗੱਲ ਨਿਕਲੀ ਜ਼ੁਬਾਨ ਹੱਦੋਂ ਲੰਘੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹੀਓ ਮੰਗੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹੀਓ ਮੰਗੀ ਦੀ ਹੋ
ਝੂਠਿਆਂ ਦੇ ਕੋਲੋਂ ਝੂਠੇ ਚਾਉਂਦੇ ਸੱਚ ਸੁਣਨਾ
ਗਏ ਉਹ ਜ਼ਮਾਨੇ ਚੰਗੇ ਮਿਲਦੇ ਜੀ ਹੁਣ ਨਾ
ਬਦਲੇ ਵਫ਼ਾਵਾਂ ਦੇ ਨਾ ਭਲੋ ਵਫ਼ਾਦਾਰੀਆਂ
ਜੇਬਾਂ ਦੇਖ ਲੋਕੀ ਲਾਉਂਦਾ ਗਿਝ ਗਏ ਨੇ ਯਾਰੀਆਂ
ਬਹੁਤਾਂ ਲਹਿਰਾਉਣ ਵਾਲੀ ਸਿਰ ਨਹੀਓ ਕੱਜ ਦੀ
ਬਹੁਤਾਂ ਲਹਿਰਾਉਣ ਵਾਲੀ ਸਿਰ ਨਹੀਓ ਕੱਜ ਦੀ
ਬੇਗਾਨਿਆਂ ਦੇ ਰੰਗਾਂ ਵਿਚ ਚੁੰਨੀ ਨਹਿਯੋ ਰੰਗੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹਿਯੋ ਮੰਗੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹੀਓ ਮੰਗੀ ਦੀ ਹੋ
ਵੱਡਿਆਂ ਲਿਖਾਰੀਆਂ ਵੇ ਮੱਥੇ ਫਿਰੇ ਟੇਕਦਾ
ਕਿਹਦਾ ਕਿਹਦਾ ਕਰ ਲੇਂਗਾ ਹਾਣੀ ਤੂੰ ਹਰ ਇਕ ਦਾ
ਲੱਭਦਾ ਐ ਹੋਰਾਂ ਨੂੰ ਤੂੰ ਖੁਦ ਨੂੰ ਨੀ ਲੱਭਿਆ
ਕਰਦੇ ਤਿਆਗ ਜਿਹੜਾ ਦੁੱਖ ਸੀਨੇਂ ਦੱਬਿਆ
ਜਿਹਦਾ ਐ ਨਸੀਬ ਓਹਨੂੰ ਮਿਲ ਜਾਣਾ ਕੈਲੇ ਨੇ
ਜਿਹਦਾ ਐ ਨਸੀਬ ਓਹਨੂੰ ਮਿਲ ਜਾਣਾ ਕੈਲੇ ਨੇ
ਸ਼ਰਮ ਉਤਾਰ ਨਹੀਓ ਕਿੱਲੀ ਉੱਤੇ ਟੰਗੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹਿਯੋ ਮੰਗੀ ਦੀ
ਜੋ ਆਪ ਟੁੱਟ ਕੇ ਗਿਰਦੇ ਓਹਨਾ ਹੋਰਾਂ ਨੂੰ ਕੀ ਜੋੜਨਾ
ਤਾਰਿਆਂ ਨੂੰ ਦੇਖ ਕੇ ਦੁਆ ਨਹਿਯੋ ਮੰਗੀ ਦੀ ਹੋ