Pinjraa
ਆ
ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
ਐਸਾ ਮੈਂ ਪਰਿੰਦਾ ਹਾਂ ਜੀਹਨੂੰ ਮਾਰ ਦੇਣ ਹਵਾਵਾਂ

ਐਸਾ ਮੈਂ ਪਰਿੰਦਾ ਹਾਂ ਜਿਹਨੂੰ ਮਾਰ ਦੇਣ ਹਵਾਵਾਂ
ਜੇ ਮੈਂ ਨਿਕਲਾ ਬਾਹਰ, ਮੈਨੂੰ ਦਿਸਣਾ ਮੇਰਾ ਯਾਰ
ਜੇ ਮੈਂ ਨਿਕਲਾ
ਜੇ ਮੈਂ ਨਿਕਲਾ ਬਾਹਰ, ਮੈਨੂੰ ਦਿਸਣਾ ਮੇਰਾ ਯਾਰ
ਕਦੇ ਨਹੀਂ ਮਿਲਨਾ ਜੀਹਨੇ ਲੱਖਾਂ ਤਰਲੇ ਪਾਵਾਂ
ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
ਐਸਾ ਮੈਂ ਪਰਿੰਦਾ ਹਾਂ ਜੀਹਨੂੰ ਮਾਰ ਦੇਣ ਹਵਾਵਾਂ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਰੱਜ ਕੇ ਧੁੱਪਾਂ ਵਿੱਚ ਸਾੜੋ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਮੈਨੂੰ ਖਾਵਣ ਇਹ ਛਾਂਵਾਂ
ਨਾ ਨਾ ਨਾ ਆ ਆ ਆ ਆ .
ਮੈਨੂੰ ਸਮਝ ਕੇ ਮਿੱਟੀ, ਪੈਰਾਂ ਦੇ ਵਿੱਚ ਹਰ ਦਿਨ ਰੋਲਿਓ
ਮੈਨੂੰ "ਕਾਫ਼ਿਰ," "ਕਮਲਾ," "ਆਸ਼ਿਕ," ਮੈਨੂੰ ਕੀ-ਕੀ ਬੋਲਿਓ

ਮੈਨੂੰ ਯਾਰ ਭੁਲਾਦੇ ਰੱਬਾ, ਮੈਨੂੰ ਕੁੱਝ ਨਾ ਯਾਦ ਰਹੇ
ਯਾਰ ਭੁਲਾਦੇ (ਯਾਰ ਭੁਲਾਦੇ)
ਮੈਨੂੰ ਯਾਰ ਭੁਲਾਦੇ ਰੱਬਾ, ਮੈਨੂੰ ਕੁੱਝ ਨਾ ਯਾਦ ਰਹੇ
ਤੇ ਭੁੱਲ ਜਾਵਣ ਹਾਏ ਮੈਨੂੰ ਉਹਦੇ ਘਰ ਦੀਆਂ ਰਾਹਵਾਂ
ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
ਐਸਾ ਮੈਂ ਪਰਿੰਦਾ ਹਾਂ ਜੀਹਨੂੰ ਮਾਰ ਦੇਣ ਹਵਾਵਾਂ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਰੱਜ ਕੇ ਧੁੱਪਾਂ ਵਿੱਚ ਸਾੜੋ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਮੈਨੂੰ ਖਾਵਣ ਇਹ ਛਾਂਵਾਂ
ਰਾਹ ਤਾਂ ਸਾਰੇ ਬੰਦ, ਯਾਰ ਤਕ ਇੱਕ ਰਾਹ ਲੱਭ ਲੈਣਾ
ਮੈਂ ਖੁਦ ਹੀ ਪੱਟ ਕੇ ਕਬਰ ਮੇਰੀ ਖੁਦ ਨੂੰ ਹੀ ਦੱਬ ਲੈਣਾ

ਉਹਨੂੰ ਸੱਦਿਓ ਨਾ ਕੋਈ ਜਦ ਜਨਾਜ਼ਾ ਨਿਕਲੂ Jaani ਦਾ
ਸੱਦਿਓ ਨਾ ਕੋਈ (ਸੱਦਿਓ ਨਾ ਕੋਈ)
ਉਹਨੂੰ ਸੱਦਿਓ ਨਾ ਕੋਈ ਜਦ ਜਨਾਜ਼ਾ ਨਿਕਲੂ Jaani ਦਾ
ਕਿਤੇ ਮਰਿਆ ਨੂੰ ਨਾ ਮਾਰਦੇ ਉਹਦਾ ਪਰਛਾਂਵਾਂ